ਮੁੱਖ ਪੰਨਾ / ਜਾਅਲੀ ਡਿਗਰੀ ਲੈਬ
ਜਾਅਲੀ ਡਿਗਰੀ ਲੈਬ
ਭਰੋਸਾ ਕਰਨ ਤੋਂ ਪਹਿਲਾਂ ਜਾਂਚੋ
ਨੌਕਰੀ ਲੱਭਣ ਵਾਲਿਆਂ, ਵਿਦਿਆਰਥੀਆਂ ਅਤੇ ਰੁਜ਼ਗਾਰਦਾਤਿਆਂ ਲਈ ਜਾਅਲੀ ਡਿਗਰੀ ਫੜਨ ਦੇ ਸੱਤ ਮੁਫ਼ਤ ਟੂਲ। ਜਾਅਲੀ ਡਿਗਰੀਆਂ ਵੇਚਣ ਵਾਲੇ ਜਿਹੜੀਆਂ ਨਿਸ਼ਾਨੀਆਂ ਪਿੱਛੇ ਛੱਡ ਜਾਂਦੇ ਹਨ, ਇਹ ਟੂਲ ਉਨ੍ਹਾਂ ਨੂੰ ਸਾਹਮਣੇ ਲਿਆਉਂਦੇ ਹਨ, ਅਤੇ ਆਖ਼ਰੀ ਜਵਾਬ ਲਈ ਤੁਹਾਨੂੰ ਅਧਿਕਾਰਤ ਸਰੋਤ ਕੋਲ ਭੇਜਦੇ ਹਨ।
ਟੂਲ
ਸਰਕਾਰੀ ਚਿਤਾਵਨੀ ਸੂਚੀਆਂ
ਉਹ ਸੰਸਥਾਵਾਂ ਖੋਜੋ ਜਿਨ੍ਹਾਂ ਨੂੰ ਸਿੱਖਿਆ ਅਥਾਰਟੀਆਂ ਨੇ ਅਧਿਕਾਰਤ ਤੌਰ ’ਤੇ ਫ਼ਰਜ਼ੀ, ਗ਼ੈਰ-ਕਾਨੂੰਨੀ ਜਾਂ ਗ਼ੈਰ-ਮਾਨਤਾ ਪ੍ਰਾਪਤ ਐਲਾਨਿਆ ਹੈ। ਹਰ ਨਤੀਜੇ ਵਿੱਚ ਅਥਾਰਟੀ ਦੇ ਆਪਣੇ ਸ਼ਬਦ ਹਨ, ਨਾਲ ਉਸ ਦੇ ਨੋਟਿਸ ਦਾ ਲਿੰਕ ਵੀ।
ਸੂਚੀਆਂ ਖੋਜੋ ਨੰ. 2ਇਸ਼ਤਿਹਾਰ ਅਤੇ ਸੁਨੇਹਾ ਸਕੈਨਰ
ਕੋਈ ਇਸ਼ਤਿਹਾਰ, ਸੋਸ਼ਲ ਮੀਡੀਆ ਪੋਸਟ, WhatsApp ਸੁਨੇਹਾ ਜਾਂ ਈਮੇਲ ਪੇਸਟ ਕਰੋ। ਸਕੈਨਰ ਉਹ ਵਾਕ ਉਭਾਰ ਕੇ ਵਿਖਾਉਂਦਾ ਹੈ ਜੋ ਡਿਗਰੀਆਂ ਦੀਆਂ ਦੁਕਾਨਾਂ (ਡਿਪਲੋਮਾ ਮਿੱਲਾਂ) ਵਰਤਦੀਆਂ ਹਨ, ਅਤੇ ਹਰ ਇੱਕ ਦਾ ਮਤਲਬ ਸਮਝਾਉਂਦਾ ਹੈ।
ਸੁਨੇਹਾ ਸਕੈਨ ਕਰੋ ਨੰ. 3ਵੈੱਬਸਾਈਟ ਐਕਸ-ਰੇ
ਕਿਸੇ ਸੰਸਥਾ ਦਾ ਵੈੱਬ ਪਤਾ ਲਿਖੋ। ਵੇਖੋ ਕਿ ਡੋਮੇਨ ਕਦੋਂ ਰਜਿਸਟਰ ਹੋਇਆ, ਕੀ ਉਹ ਕਿਸੇ ਅਸਲੀ ਯੂਨੀਵਰਸਿਟੀ ਦੇ ਪਤੇ ਦੀ ਨਕਲ ਕਰਦਾ ਹੈ, ਸਾਈਟ ਕਿਸ ਮਾਨਤਾ ਸੰਸਥਾ ਦਾ ਨਾਂ ਲੈਂਦੀ ਹੈ, ਅਤੇ ਕਿਹੜੇ ਵਿਕਰੀ ਵਾਲੇ ਵਾਕ ਵਰਤਦੀ ਹੈ।
ਵੈੱਬਸਾਈਟ ਦਾ ਐਕਸ-ਰੇ ਕਰੋ ਨੰ. 4ਤਸਦੀਕ ਜਾਲ ਦੀ ਜਾਂਚ
ਡਿਗਰੀਆਂ ਵੇਚਣ ਵਾਲੇ ਆਪਣੀਆਂ ਜਾਅਲੀ ਤਸਦੀਕ ਸੇਵਾਵਾਂ ਵੀ ਚਲਾਉਂਦੇ ਹਨ। ਜਾਂਚੋ ਕਿ ਤਸਦੀਕ ਵਾਲੀ ਵੈੱਬਸਾਈਟ ਜਾਂ ਈਮੇਲ ਪਤਾ ਸੱਚਮੁੱਚ ਯੂਨੀਵਰਸਿਟੀ ਦਾ ਜਾਂ ਕਿਸੇ ਅਧਿਕਾਰਤ ਸੇਵਾ ਦਾ ਹੈ ਜਾਂ ਨਹੀਂ।
ਤਸਦੀਕ ਸੇਵਾ ਜਾਂਚੋ ਨੰ. 5CV ਵਿੱਚ ਪੜ੍ਹਾਈ ਦੀ ਜਾਂਚ
HR ਅਤੇ ਭਰਤੀ ਕਰਨ ਵਾਲਿਆਂ ਲਈ: CV ਵਿੱਚੋਂ ਪੜ੍ਹਾਈ ਵਾਲੀ ਲਾਈਨ ਲਿਖੋ ਅਤੇ ਵੇਖੋ ਕਿ ਕਿਤੇ ਅਸੰਭਵ ਤਾਰੀਖ਼ਾਂ, ਗ਼ੈਰ-ਪ੍ਰਵਾਨਿਤ ਮਾਨਤਾ ਸੰਸਥਾਵਾਂ ਜਾਂ ਚਿਤਾਵਨੀ ਸੂਚੀਆਂ ਵਿੱਚ ਦਰਜ ਸੰਸਥਾਵਾਂ ਤਾਂ ਨਹੀਂ, ਅਤੇ ਫਿਰ ਇਹ ਵੀ ਕਿ ਤਸਦੀਕ ਕਿਵੇਂ ਕਰਨੀ ਹੈ।
CV ਦੀ ਲਾਈਨ ਜਾਂਚੋ ਨੰ. 6ਅਸਲੀ ਜਾਂ ਨਕਲੀ?
ਅਸਲੀ ਯੂਨੀਵਰਸਿਟੀ ਜਾਂ ਡਿਗਰੀਆਂ ਦੀ ਦੁਕਾਨ? ਨਾਵਾਂ, ਇਸ਼ਤਿਹਾਰਾਂ ਅਤੇ ਆਮ ਭੁਲੇਖਿਆਂ ਦੇ ਦਸ ਤੇਜ਼ ਗੇੜ। ਦੋ ਮਿੰਟਾਂ ਵਿੱਚ ਸੰਕੇਤ ਪਛਾਣਨੇ ਸਿੱਖੋ ਅਤੇ ਆਪਣਾ ਸਕੋਰ ਸਾਂਝਾ ਕਰੋ।
ਗੇਮ ਖੇਡੋ ਨੰ. 7ਜਾਅਲੀ ਡਿਗਰੀ ਦੀ ਕੀਮਤ
ਕੋਈ ਦੇਸ਼ ਚੁਣੋ ਅਤੇ ਵੇਖੋ ਕਿ ਉੱਥੇ ਜਾਅਲੀ ਡਿਗਰੀ ਵਰਤਣ ਉੱਤੇ ਕਿਹੜੇ ਕਾਨੂੰਨ, ਵੀਜ਼ਾ ਨਿਯਮ ਅਤੇ ਅਦਾਲਤਾਂ ਦੇ ਅਸਲ ਕੇਸ ਲਾਗੂ ਹੁੰਦੇ ਹਨ।
ਦੇਸ਼ ਚੁਣੋਇਹ ਟੂਲ ਕੀ ਦੱਸ ਸਕਦੇ ਹਨ, ਅਤੇ ਕੀ ਨਹੀਂ
ਇਹ ਮੁਫ਼ਤ ਜਾਂਚ ਟੂਲ ਡਿਗਰੀਆਂ ਦੀ ਦੁਕਾਨ ਦੇ ਸੰਕੇਤ ਲੱਭਦੇ ਹਨ: ਉਹ ਵਾਕ, ਪੈਟਰਨ ਅਤੇ ਤੱਥ ਜੋ ਅਕਸਰ ਜਾਅਲੀ ਡਿਗਰੀਆਂ ਨਾਲ ਜੁੜੇ ਮਿਲਦੇ ਹਨ। ਜੇ ਨਤੀਜੇ ਵਿੱਚ ਕੋਈ ਚਿਤਾਵਨੀ ਸੰਕੇਤ ਨਹੀਂ ਮਿਲਦਾ, ਤਾਂ ਇਹ ਇਸ ਗੱਲ ਦਾ ਸਬੂਤ ਨਹੀਂ ਕਿ ਸੰਸਥਾ ਅਸਲੀ ਹੈ; ਅਤੇ ਜੇ ਸੰਕੇਤ ਮਿਲਦੇ ਹਨ, ਤਾਂ ਵੀ ਇਹ ਕੋਈ ਕਾਨੂੰਨੀ ਫ਼ੈਸਲਾ ਨਹੀਂ। ਆਖ਼ਰੀ ਜਵਾਬ ਹਮੇਸ਼ਾ ਸੰਸਥਾ ਦੇ ਦੇਸ਼ ਦੇ ਅਧਿਕਾਰਤ ਰਜਿਸਟਰ ਤੋਂ, ਜਾਂ ਖ਼ੁਦ ਯੂਨੀਵਰਸਿਟੀ ਤੋਂ ਮਿਲਦਾ ਹੈ।
ਡਾਟਾ ਕਿੱਥੋਂ ਆਉਂਦਾ ਹੈ
- ਸਰਕਾਰੀ ਚਿਤਾਵਨੀ ਸੂਚੀਆਂ: ਸਿੱਖਿਆ ਅਥਾਰਟੀਆਂ ਵੱਲੋਂ ਜਾਰੀ ਕੀਤੇ ਨੋਟਿਸ, ਉਨ੍ਹਾਂ ਦੀਆਂ ਤਾਰੀਖ਼ਾਂ ਸਮੇਤ।
- ਪ੍ਰਵਾਨਿਤ ਮਾਨਤਾ ਸੰਸਥਾਵਾਂ: US Department of Education (ਅਮਰੀਕਾ ਦਾ ਸਿੱਖਿਆ ਵਿਭਾਗ), CHEA (ਅਮਰੀਕਾ ਵਿੱਚ ਮਾਨਤਾ ਸੰਸਥਾਵਾਂ ਨੂੰ ਪ੍ਰਵਾਨ ਕਰਨ ਵਾਲੀ ਕੌਂਸਲ), ਨਾਲ ਹੀ ਯੂਕੇ ਅਤੇ ਆਸਟ੍ਰੇਲੀਆ ਦੀਆਂ ਅਧਿਕਾਰਤ ਸੰਸਥਾਵਾਂ।
- ਯੂਨੀਵਰਸਿਟੀਆਂ ਦੇ ਅਧਿਕਾਰਤ ਵੈੱਬ ਪਤੇ: ਯੂਨੀਵਰਸਿਟੀ ਡੋਮੇਨਾਂ ਦੀ ਖੁੱਲ੍ਹੀ ਸੂਚੀ।
- ਸਥਾਪਨਾ ਦੇ ਸਾਲ: Wikidata।
- ਕਾਨੂੰਨ ਅਤੇ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ: ਕਾਨੂੰਨਾਂ ਦੇ ਅਸਲ ਪਾਠ, ਸਰਕਾਰੀ ਅਤੇ ਅਦਾਲਤੀ ਸਰੋਤ, ਹਰ ਇੱਕ ਦਾ ਲਿੰਕ ਉੱਥੇ ਹੀ ਦਿੱਤਾ ਗਿਆ ਹੈ ਜਿੱਥੇ ਉਹ ਵਰਤਿਆ ਗਿਆ ਹੈ।
ਕੋਈ ਗ਼ਲਤੀ ਨਜ਼ਰ ਆਈ? ਸੁਧਾਰ ਲਈ ਕਹੋ।